BREAKING NEWS

ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜਨਾ ਸ਼ਲਾਘਾਯੋਗ - ਕੁਲਵਿੰਦਰ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 16, 2025 08:31 PM

ਨਵੀਂ ਦਿੱਲੀ - ਗੁਰਦੁਆਰਾ ਰਕਾਬ ਗੰਜ ਸਾਹਿਬ ਜੀ ਦੇ ਚੇਅਰਮੈਨ ਸਰਦਾਰ ਕੁਲਵਿੰਦਰ ਸਿੰਘ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਲੜੀ ਜੋ ਕਿ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਸ਼ਾਲਾਘਾਯੋਗ ਉਪਰਾਲਾ ਹੈ । ਉਨ੍ਹਾਂ ਕਿਹਾ ਕਿ ਸਿੱਖਾਂ ਵਾਸਤੇ ਗੁਰੂ ਸਾਹਿਬ ਨਾਲ ਜੁੜ ਕੇ ਬਾਣੀ ਪੜਨਾ ਜੀਵਨ ਜਾਚ ਦਾ ਅਦੁੱਤੀ ਖਜ਼ਾਨਾ ਹੈ ਤੇ ਇਹ ਵੱਡੇ ਭਾਗਾਂ ਨਾਲ ਮਿਲਦਾ ਹੈ । ਉਨ੍ਹਾਂ ਕਿਹਾ ਕਿ ਵੱਡੀ ਖੁਸ਼ੀ ਦੀ ਗਲ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸਹਿਜ ਪਾਠ ਦੀ ਆਰੰਭਤਾ ਮੌਕੇ ਹਾਜ਼ਰ ਹੋ ਕੇ ਬਾਣੀ ਨਾਲ ਜੁੜ ਰਹੀ ਹੈ। ਉਹਨਾਂ ਦੱਸਿਆ ਕਿ ਇੰਨ੍ਹਾ ਸਹਿਜ ਪਾਠਾਂ ਦੀ ਸਮਾਪਤੀ 25 ਨਵੰਬਰ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਦਿਹਾੜੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖ਼ੇ ਹੋਵੇਗੀ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਸੰਗਤਾਂ ਨੂੰ ਪਾਠਾਂ ਵਾਸਤੇ ਸੈਂਚੀਆਂ ਦੀ ਜ਼ਰੂਰਤ ਹੈ, ਉਹ ਆਪੋ ਆਪਣੀ ਰਜਿਸਟਰੇਸ਼ਨ ਦਿੱਲੀ ਗੁਰਦੁਆਰਾ ਕਮੇਟੀ ਕੋਲ ਕਰਵਾਉਣ ਤਾਂ ਜੋ ਸੈਂਚੀਆਂ ਦਾ ਦੂਜਾ ਭਾਗ ਸੰਗਤਾਂ ਦੇ ਕੋਲ ਪਹੁੰਚਾਇਆ ਜਾ ਸਕੇ। ਉਹਨਾਂ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ 18 ਅਪ੍ਰੈਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਦੁਪਹਿਰ 3.00 ਵਜੇ ਤੋਂ ਦੇਰ ਰਾਤ ਤੱਕ ਅਤੇ ਗੁਰੂਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ਼ਾਮ 6.00 ਵਜੇ ਤੋਂ ਰਾਤ 11.00 ਵਜੇ ਤੱਕ ਰੂਹਾਨੀ ਕੀਰਤਨ ਦਰਬਾਰ ਸਜਾਏ ਜਾਣਗੇ। ਇਸੇ ਤਰੀਕੇ 19 ਅਤੇ 20 ਅਪ੍ਰੈਲ ਨੂੰ ਦਿੱਲੀ ਫਤਿਹ ਦਿਵਸ ਮਨਾਇਆ ਜਾਵੇਗਾ। 19 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਕੀਰਤਨ ਦੀਵਾਨ ਸਜਾਏ ਜਾਣਗੇ ਤੇ 20 ਅਪ੍ਰੈਲ ਨੂੰ ਜਰਨੈਲੀ ਮਾਰਚ ਹੋਵੇਗਾ ਜੋ ਲਾਲ ਕਿਲ੍ਹੇ ’ਤੇ ਜਾ ਕੇ ਸਮਾਪਤ ਹੋਵੇਗਾ। ਸਹਿਜ ਪਾਠ ਦੀ ਲੜੀ ਦਾ ਹਿੱਸਾ ਬਣਨ ਲਈ ਕਿਰਪਾ ਕਰਕੇ 9873111444 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ ।

Have something to say? Post your comment

 

ਨੈਸ਼ਨਲ

ਗਿਆਨੀ ਪਰਤਾਪ ਸਿੰਘ ਨੂੰ ਪੰਥ ਲਈ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਗੋਲਡ ਮੈਡਲ ਨਾਲ ਸਨਮਾਨਿਤ: ਜਸਵਿੰਦਰ ਸਿੰਘ ਕੈਨੇਡਾ

ਜਥੇਦਾਰ ਸਾਹਿਬਾਨਾਂ ਵਲੋਂ ਹੁਕਮਨਾਮੇ ਅਤੇ ਫੈਸਲੇ ਕੌਮ ਦੀ ਇੱਕਜੁੱਟਤਾ ਅਤੇ ਚੜਦੀ ਕਲਾ ਵਿੱਚ ਸਾਬਿਤ ਹੋਣਗੇ ਮੀਲ ਪੱਥਰ : ਵਿਕਾਸਪੁਰੀ

ਦੇਸ਼ ਭਗਤੀ ਖੂਨ ਵਿੱਚ ਹੁੰਦੀ ਹੈ, ਕਾਗਜ਼ ਜਾਂ ਫਾਰਮ ਭਰਨ ਨਾਲ ਨਹੀਂ'ਆਉਂਦੀ- ਮਨਜਿੰਦਰ ਸਿਰਸਾ ਨੇ ਰਾਹੁਲ ਗਾਂਧੀ 'ਤੇ ਕੀਤਾ ਹਮਲਾ

ਸਰਕਾਰ ਨੇ ਮੁੱਦੇ ਤੋਂ ਧਿਆਨ ਹਟਾਉਣ ਲਈ ਸੰਸਦ ਮੈਂਬਰਾਂ ਦਾ ਵਫ਼ਦ ਭੇਜਣ ਦਾ ਤਰੀਕਾ ਵਰਤਿਆ: ਸੰਜੇ ਰਾਉਤ

ਨੈਸ਼ਨਲ ਹੈਰਾਲਡ ਕੇਸ: 2 ਤੋਂ 8 ਜੁਲਾਈ ਤੱਕ ਰਾਊਸ ਐਵੇਨਿਊ ਕੋਰਟ ਵਿੱਚ ਰੋਜ਼ਾਨਾ ਸੁਣਵਾਈ ਹੋਵੇਗੀ

ਕੀ ਸ਼ਸ਼ੀ ਥਰੂਰ ਪਾਕਿਸਤਾਨੀ ਹੈ ਕਾਂਗਰਸ ਕਿਉਂ ਕਰ ਰਹੀ ਹੈ ਉਹਨਾਂ ਦੇ ਨਾਮ ਦਾ ਵਿਰੋਧ?? ਮਨਜਿੰਦਰ ਸਿੰਘ ਸਿਰਸਾ

ਦਿੱਲੀ ਕਮੇਟੀ ਵਲੋਂ ਨੇਤਾਜੀ ਨਗਰ ਗੁਰਦੁਆਰਾ ਸਾਹਿਬ ਬਾਰੇ ਦਿੱਤਾ ਬਿਆਨ ਮਨਘੜਤ ਅਤੇ ਗੁੰਮਰਾਹਕੁੰਨ: ਜੀਕੇ

ਅਕਸ਼ਰਧਾਮ ਦੇ ਮੁੱਖੀ ਮੁਨੀ ਵਸਤਲ ਸੁਆਮੀ ਨਾਲ ਵਿਰਾਸਤ ਸਿੱਖੀਜ਼ਮ ਟਰਸਟ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਦੀ ਹੋਈ ਵਿਸ਼ੇਸ਼ ਮੁਲਾਕਾਤ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਵਿਦਿਆ ਵਿਚਾਰੀ ਟਰੱਸਟ ਦਰਮਿਆਨ ਐਮ ਓ ਯੂ ’ਤੇ ਹਸਤਾਖ਼ਰ

ਕਾਲਕਾ ,ਕਾਹਲੋਂ ਨੇ ਜੀ.ਕੇ. ਦੇ ਸਮਰਥਕਾਂ ਉਪਰ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਗ੍ਰੰਥੀ ਨੂੰ ਅਗਵਾ ਕਰਣ ਦੇ ਲਗਾਏ ਦੋਸ਼